ਪਾਣੀ ਸਟਰ ਕਾਉਂਟੀ ਵਿੱਚ ਅਰਥਵਿਵਸਥਾ, ਵਾਤਾਵਰਣ ਅਤੇ ਜੀਵਨ ਦੀ ਗੁਣਵੱਤਾ ਲਈ ਅਹਿਮ ਹੈ। ਜਦਕਿ ਇਹ ਕੀਮਤੀ ਸਰੋਤ ਰੋਜ਼ਾਨਾ ਸੈਕਰਾਮੈਂਟੋ ਅਤੇ ਫੀਦਰ ਨਦੀਆਂ ਵਿੱਚ ਦਿਖਦਾ ਹੈ, ਲਗਭਗ ਅੱਧੇ ਖੇਤਰ ਨੂੰ ਪਾਣੀ ਦੀ ਪੂਰਤੀ ਕਰਨ ਵਾਲੇ ਧਰਤੀ ਹੇਠਲੇ ਪਾਣੀ ਦੀ ਅਹਿਮੀਅਤ ਘੱਟ ਨਹੀਂ ਹੁੰਦੀ। ਭੂਮੀਗਤ ਜਲ ਸ਼ਹਿਰਾਂ, ਖੇਤਾਂ ਅਤੇ ਵਪਾਰਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਸ਼ਹਿਰੀ ਅਤੇ ਗ੍ਰਾਮੀਣ ਨਿਵਾਸੀਆਂ ਨੂੰ ਉੱਚ ਗੁਣਵੱਤਾ ਵਾਲਾ ਪੀਣਯੋਗ ਪਾਣੀ ਪ੍ਰਦਾਨ ਕਰਦਾ ਹੈ, ਇਸ ਸਭ ਨਾਲ ਅਹਿਮ ਈਕੋਸਿਸਟਮਾਂ ਨੂੰ ਬਣਾਏ ਰੱਖਣ ਵਿੱਚ ਮਦਦ ਮਿਲਦੀ ਹੈ। ਸਟਰ ਬੇਸਿਨ (ਸਬਬੇਸਿਨ) ਬਾਰੇ ਹੋਰ ਜਾਣੋ, ਕਿਵੇਂ ਸਬਬੇਸਿਨ ਦੀਆਂ ਨੌਂ ਗ੍ਰਾਊਂਡਵਾਟਰ ਸਸਟੇਨੇਬਲਿਟੀ ਏਜੰਸੀਜ਼ (GSAs) ਗ੍ਰਾਊਂਡਵਾਟਰ ਸਸਟੇਨੇਬਲਿਟੀ ਪਲਾਨ (GSP) ਵਿਕਸਿਤ ਕਰਨ ਲਈ ਸਸਟੇਨੇਬਲ ਗ੍ਰਾਊਂਡਵਾਟਰ ਮੈਨੇਜਮੈਂਟ ਐਕਟ (SGMA) ਲਈ ਜ਼ਿੰਮੇਵਾਰ ਹਨ ਅਤੇ ਤੁਸੀਂ ਸਾਡੇ ਸਾਂਝੇ ਅਤੇ ਮੁੱਲਵਾਨ ਸਰੋਤਾਂ ਦੀ ਸਿਹਤ ਅਤੇ ਲੰਬੀ ਮਿਆਦ ਨੂੰ ਵਧਾਉਣ ਵਿੱਚ ਕਿਵੇਂ ਭਾਗ ਲੈ ਸਕਦੇ ਹੋ।
ਸਟਰ ਬੇਸਿਨ (ਸਬਬੇਸਿਨ) ਬਾਰੇ ਹੋਰ ਜਾਣੋ, ਕਿਵੇਂ ਸਬਬੇਸਿਨ ਦੀਆਂ ਨੌਂ ਗ੍ਰਾਊਂਡਵਾਟਰ ਸਸਟੇਨੇਬਲਿਟੀ ਏਜੰਸੀਜ਼ (GSAs) ਗ੍ਰਾਊਂਡਵਾਟਰ ਸਸਟੇਨੇਬਲਿਟੀ ਪਲਾਨ (GSP) ਵਿਕਸਿਤ ਕਰਨ ਲਈ ਸਸਟੇਨੇਬਲ ਗ੍ਰਾਊਂਡਵਾਟਰ ਮੈਨੇਜਮੈਂਟ ਐਕਟ (SGMA) ਲਈ ਜ਼ਿੰਮੇਵਾਰ ਹਨ ਅਤੇ ਤੁਸੀਂ ਸਾਡੇ ਸਾਂਝੇ ਅਤੇ ਮੁੱਲਵਾਨ ਸਰੋਤਾਂ ਦੀ ਸਿਹਤ ਅਤੇ ਲੰਬੀ ਮਿਆਦ ਨੂੰ ਵਧਾਉਣ ਵਿੱਚ ਕਿਵੇਂ ਭਾਗ ਲੈ ਸਕਦੇ ਹੋ।
ਸਟਰ ਸਬਬੇਸਿਨ ਨੂੰ DWR ਬੁਲੇਟਿਨ 118 ਵਿੱਚ “ਸੈਕਰਾਮੈਂਟੋ ਵੈਲੀ ਗਰਾਊਂਡਵਾਟਰ ਬੇਸਿਨ” ਵਿੱਚ ਹੋਣ ਵਜੋਂ ਦੱਸਿਆ ਜਾਂਦਾ ਹੈ। ਇਹ ਉੱਤਰ ਵਿੱਚ ਬੂਟੀ ਕ੍ਰੀਕ ਅਤੇ ਸੈਕਰਾਮੈਂਟੋ ਨਦੀ ਅਤੇ ਸਟਰ ਬੂਟਸ ਦੇ ਸੰਗਮ ਨਾਲ ਘਿਰਿਆ ਹੈ, ਪੱਛਮ ਵਿੱਚ ਸੈਕਰਾਮੈਂਟੋ ਨਦੀ, ਦੱਖਣ ਵਿੱਚ ਸੈਕਰਾਮੈਂਟੋ ਨਦੀ ਅਤੇ ਸਟਰ ਬਾਈਪਾਸ, ਅਤੇ ਪੂਰਬ ਵਿੱਚ ਫੀਦਰ ਨਦੀ ਅਤੇ ਪੂਰਬੀ ਸੀਮਾ ਸਟਰ- ਯੂਬਾ ਕਾਉਂਟੀ ਲਾਇਨ ਨਾਲ ਘਿਰਿਆ ਹੈ।
ਸਾਡੇ ਨਾਲ ਜੁੜੋ ਅਤੇ ਆਪਣੇ ਗ੍ਰਾਊਂਡਵਾਟਰ ਬੇਸਿਨ ਦੀ ਹਾਲਤ ਅਤੇ ਭਵਿੱਖ ਦੀ ਸਥਿਤੀ ਬਾਰੇ ਜਾਣੋ। ਇਹ ਸਮਝਣ ਦੀ ਪ੍ਰਕਿਰਿਆ ਵਿੱਚ ਹਿੱਸਾ ਲਓ ਕਿ ਇਸ ਕੀਮਤੀ ਸਰੋਤ ਦੀ ਗੁਣਵੱਤਾ ਅਤੇ ਮੌਜੂਦਗੀ ਸੁਰੱਖਿਅਤ ਰੱਖਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਇਹ ਜਾਣੋ ਕਿ ਕਿਉਂ ਚਿਰਕਾਲੀਨ ਭੂਮੀਗਤ ਬੇਸਿਨ ਨੂੰ ਕਾਇਮ-ਰੱਖਣਾ ਅਰਥਵਿਵਸਥਾ, ਵਾਤਾਵਰਣ ਅਤੇ ਸਾਡੇ ਸ਼ਹਿਰੀ ਅਤੇ ਗ੍ਰਾਮੀਣ ਸਮੁਦਾਇਆਂ ਦੇ ਜੀਵਨ ਦੀ ਗੁਣਵੱਤਾ ਲਈ ਮਹੱਤਵ ਰੱਖਦਾ ਹੈ।
DWR ਬੁਲੇਟਿਨ 118ਵਿੱਚ ਬੇਸਿਨ ਨੰ. 5-021.62 ਦੇ ਤੌਰ ‘ਤੇ ਤਿਆਰ ਸਟਰ ਸਬਬੇਸਿਨ ਸੈਕਰਾਮੈਂਟੋ ਵੈਲੀ ਗ੍ਰਾਊਂਡਵਾਟਰ ਬੇਸਿਨ (DWR, 2016) ਦਾ ਇੱਕ ਹਿੱਸਾ ਹੈ। ਸਟਰ ਸਬਬੇਸਿਨ DWR ਦੁਆਰਾ ਮੱਧਰ-ਪ੍ਰਾਥਮਿਕਤਾ ਸਬਬੇਸਿਨ ਦੇ ਤੌਰ ‘ਤੇ ਤਿਆਰ ਕੀਤਾ ਗਿਆ।
2014 ਵਿੱਚ, ਨੇ ਸਸਟੇਨੇਬਲ ਗ੍ਰਾਊਂਡਵਾਟਰ ਮੈਨੇਜਮੈਂਟ ਐਕਟ (SGMA). ਬਣਾਇਆ ਜਿਸ ਵਿੱਚ ਮੱਧਮ ਅਤੇ ਉੱਚ-ਪ੍ਰਾਥਮਿਕਤਾ ਬੇਸਿਨਾਂ ਦੇ ਤੌਰ ‘ਤੇ ਕੈਲੀਫੋਰਨੀਆ ਡਿਪਾਰਟਮੈਂਟ ਆੱਫ਼ ਵਾਟਰ ਰਿਸਾੱਰਸਿਜ਼ (DWR) ਦੁਆਰਾ ਤਿਆਰ ਬੇਸਿਨਾਂ ਅਤੇ ਸਬਬੇਸਿਨਾਂ ਲਈ ਇੱਕ ਜਾਂ ਇੱਕ ਤੋਂ ਵੱਧ ਗ੍ਰਾਊਂਡਵਾਟਰ ਸਸਟੇਨੇਬਲਿਟੀ ਪਲਾਨਸ (GSPs) ਜਾਂ ਵਿਕਲਪਿਕ ਪਲਾਨ ਅਪਣਾਉਣੇ ਪੈਂਦੇ ਹਨ। ਬੇਸਿਨ ਦੀ ਪ੍ਰਾਥਮਿਕਤਾ ਕਈ ਪ੍ਰਕਾਰ ਦੇ ਕਾਰਕਾਂ ਜਿਵੇਂ ਜਨਸੰਖਿਆ, ਖੂਹਾਂ ਦੀ ਸੰਖਿਆ, ਅਤੇ DWR ਦੁਆਰਾ ਸਬੰਧਿਤ ਸਮਝੀ ਜਾਣ ਵਾਲੀ ਨਿਰਧਾਰਿਤ ਹੋਰ ਜਾਣਕਾਰੀ ਦੇ ਆਧਾਰ ‘ਤੇ ਹੁੰਦੀ ਹੈ।
SGMA ਚਾਹੁੰਦਾ ਹੈ ਕਿ ਬੇਸਿਨ ਦਾ ਪ੍ਰਬੰਧ ਕਰਨ ਅਤੇ ਪਲਾਨ(ਨਾਂ) ਵਿਕਸਿਤ ਕਰਨ ਲਈ ਗ੍ਰਾਊਂਡਵਾਟਰ ਸਸਟੇਨੇਬਲਿਟੀ ਏਜੰਸੀਜ਼ (GSAs) ਸਥਾਪਿਤ ਕਰਨੇ ਚਾਹੀਦੇ ਹਨ। GSPs ਨੂੰ ਦੱਸਣਾ ਚਾਹੀਦਾ ਹੈ ਕਿ ਗ੍ਰਾਊਂਡਵਾਟਰ ਬੇਸਿਨ ਦੀਰਘਕਾਲੀਨ ਮੌਜੂਦਗੀ ਪ੍ਰਾਪਤ ਕਰਨ ਲਈ ਸੰਤੁਲਨ ਵਿੱਚ ਰੱਖੇ ਜਾਣਗੇ। DWR ਇਹ ਜਾਣਨ ਲਈ ਹਰੇਕ GSP ਦਾ ਮੁਲਾਂਕਣ ਕਰੇਗਾ ਕਿ ਜਰੂਰੀ ਸਮਾਂ
ਸੀਮਾ (2022 ਵਿੱਚ ਰਾਜ ਲਈ ਸਬਮਿਟ ਕੀਤੇ GSPs ਲਈ 2042) ਤੱਕ ਬੇਸਿਨ ਚਿਰਕਾਲੀਨ ਪ੍ਰਾਪਤ ਕਰਨ ਲਈ ਇਹ ਕਿੰਨੀ ਚੰਗੀ ਤਰ੍ਹਾਂ ਕੰਮ ਕਰੇਗਾ। SGMA ਦੇ ਅਨੁਸਾਰ, ਸਟਰ ਸਬਬੇਸਿਨ ਲਈ ਇੱਕ GSP ਵਿਕਸਿਤ ਕਰਨ ਲਈ ਸਮਝੌਤੇ ਨਾਲ ਨੌਂ GSAs ਤਿਆਰ ਕੀਤੇ ਗਏ ਸਨ।
SGMA ਦੇ ਮਾਰਗ ਨਾਲ, ਸਟਰ ਸਟਰ ਸਬਬੇਸਿਨ GSAs ਨੇ ਸਹਿਯੋਗਾਤਮਕ ਤਰੀਕੇ ਨਾਲ ਦਸੰਬਰ 2016 ਵਿੱਚ GSP ਲਈ “ਵਿਕਲਪਿਕ ਪਲਾਨ ਸਬਮਿਟ ਕੀਤਾ। ਹਾਲਾਂਕਿ ਵਿਕਲਪਿਕ ਪਲਾਨ DWR ਦੁਆਰਾ ਸਵੀਕ੍ਰਿਤ ਨਹੀਂ ਸੀ, ਸੁਝਾਅ ਦਿੱਤੇ ਗਏ ਜੋ ਜਨਵਰੀ 2022 GSP ਵਿੱਚ ਸ਼ਾਮਲ ਕੀਤੇ ਜਾਣਗੇ ਜੋ ਬਾਅਦ ਵਿੱਚ ਹਰ ਪੰਜ ਸਾਲਾਂ ਬਾਅਦ ਅਪਡੇਟ ਕੀਤੇ ਜਾਣਗੇ।
ਸਟਰ ਸਬਬੇਸਿਨ GSAs: ਸਟਰ ਸਬਬੇਸਿਨ GSAs, SGMA ਦੀਆਂ ਲੋੜਾਂ ਪੂਰੀਆਂ ਕਰਨ ਲਈ ਇਕੱਠੇ ਕੰਮ ਕਰ ਰਹੇ ਹਨ ਅਤੇ ਇਹ 31 ਜਨਵਰੀ, 2022 ਤੱਕ ਸਹਿਯੋਗਾਤਮਕ ਤਰੀਕੇ ਨਾਲ ਇੱਕ ਸਿੰਗਲ GSP ਤਿਆਰ ਕਰਨਗੇ। ਸਟਰ ਸਬਬੇਸਿਨ ਗ੍ਰਾਊਂਡਵਾਟਰ ਮੈਨੇਜਮੈਂਟ ਕੋਰਡੀਨੇਸ਼ਨ ਕਮੇਟੀ (SSGMCC) ਇਨਪੁਟ ਪ੍ਰਦਾਨ ਕਰਨ ਲਈ ਮੈਂਮੋਰੈਂਡਮ ਆੱਫ਼ ਅੰਡਰਸਟੈਂਡਿੰਗ (MOU) ਅਤੇ ਸਟਰ ਸਬਬੇਸਿਨ GSP ਦੇ ਵਿਕਾਸ ਸਬੰਧੀ ਸਿਫਾਰਿਸਾਂ ਅਨੁਸਾਰ ਸਥਾਪਿਤ ਕੀਤੀ ਗਈ ਸੀ। SSGMCC ਵਿੱਚ ਸਬਬੇਸਿਨ ਵਿੱਚ ਨੌਂ GSAs ਦੇ ਹਰੇਕ ਵਿੱਚੋਂ ਪ੍ਰਤੀਨਿਧੀ ਸ਼ਾਮਲ ਹੈ ਅਤੇ ਆਮ ਤੌਰ ‘ਤੇ ਜਨਗਣਨਾ- ਆਧਾਰਿਤ ਨਿਰਣਾ ਕਰਦੀ ਸੰਰਚਨਾ ਦਾ ਪਾਲਣ ਕਰਦਾ ਹੈ ਜਿੱਥੇ ਹਰ GSA ਪ੍ਰਤੀਨਿਧੀ ਨੂੰ ਬੋਲਣ ਦਾ ਬਰਾਬਰ ਅਧਿਕਾਰ ਮਿਲਦਾ ਹੈ। SSGMCC ਕੋਲ GSP ਤਕਨੀਕੀ ਵਿਕਾਸ ਅਤੇ ਜਨਤਕ ਪਹੁੰਚ ਅਤੇ ਸਬੰਧਿਤ GSA ਬੋਰਡਾਂ ਦੁਆਰਾ ਅੰਤਿਮ ਗ੍ਰਹਿਣ ਲਈ GSP ਤਿਆਰ ਕਰਨ ਲਈ ਸ਼ਮੂਲੀਅਤ ਗਤੀਵਿਧੀਆਂ ਬਾਰੇ ਚਰਚਾ ਕਰਨ ਲਈ ਨਿਯਮਿਤ ਤਾਲਮੇਲ ਮੀਟਿੰਗਾਂ ਹੋਣਗੀਆਂ।
ਗ੍ਰਊਂਡਵਾਟਰ ਸਸਟੇਨੇਬਲਿਟੀ ਏਜੰਸੀਜ਼ | SSGMC ਮੈਂਬਰ | GSP ਦੇ ਨਿਰਮਾਣ ਦੀ ਤਾਰੀਖ਼/th> | |
---|---|---|---|
Sutter County GSA | Guadalupe Rivera | 28 ਫਰਵਰੀ, 2017 | |
Butte Water District GSA | Mark Orme | 10 ਸਤੰਬਰ, 2015 | |
City of Live Oak GSA | Scott Rolls | 18 ਨਵੰਬਰ, 2015 | |
Sutter Extension Water District GSA | Lynn Phillips | 24 ਸਤੰਬਰ, 2015 | |
Sutter Community Services District GSA | Leland Correll | 14 ਸਤੰਬਰ, 2015 | |
City of Yuba City GSA | Kathy Willis | 21 ਮਾਰਚ, 2017 | |
RD 70 GSA | Andy Duffey | 3 ਮਈ, 2017 | |
RD 1660 GSA | Andy Duffey | 9 ਮਈ, 2017 | |
RD 1500 GSA | Brad Mattson | 28 ਫਰਵਰੀ, 2017 |
SSGMCC ਸ਼ਮੂਲੀਅਤ ਅਤੇ ਸੰਚਾਲਨ ਲਈ ਸਿਧਾਂਤਾਂ ਦੇ ਸਮੂਹ ਲਈ ਸਹਿਮਤ ਹੋਇਆ ਜੋ ਮਿਲ ਕੇ, ਕੁਸ਼ਲਤਾ ਨਾਲ, ਅਤੇ 31 ਜਨਵਰੀ, 2022 ਦੀ ਕਾਨੂੰਨੀ ਸਮਾਂ-ਸੀਮਾ ਤੱਕ SMGA ਦੇ ਅਨੁਰੂਪ GSP ਦੇ ਵਿਕਾਸ, ਅਪਣਾਉਣ ਅਤੇ ਸਬਮਿਸ਼ਨ ਵਧਾਉਣ ਲਈ ਜ਼ਰੂਰੀ ਸਮਰਪਣ ਨਾਲ ਕੰਮ ਕਰਨ ਲਈ ਮੈਂਬਰਾਂ ਵਿਚਕਾਰ ਪ੍ਰਤੀਬੱਧਤਾਵਾਂ ਦਾ ਢਾਂਚਾ ਪ੍ਰਦਾਨ ਕਰਨ ਦੇ ਇਰਾਦੇ ਨਾਲ
SSGMCC ਜ਼ਿੰਮੇਵਾਰ ਹੈ:
GSA ਬੋਰਡ: ਸਬੰਧਿਤ GSA ਦੇ ਬੋਰਡ ਨੇ GSP ਅਤੇ ਹਿੱਸੇਦਾਰ ਸੰਚਾਰ ਸ਼ਮੂਲੀਅਤ ਦੇ ਦਿਨ-ਪ੍ਰਤੀ-ਦਿਨ ਵਿਕਾਸ ‘ਤੇ ਕੰਮ ਕਰਨ ਲਈ ਆਪਣੇ SSGMCC ਦੇ ਮੈਂਬਰ ਨਿਯੁਕਤ ਕੀਤੇ ਹਨ। GSA ਬੋਰਡ ਜ਼ਿੰਮੇਵਾਰ ਹਨ:
ਹਿੱਸੇਦਾਰ: ਸਮੂਹਿਕ ਤੌਰ ‘ਤੇ ਹਿੱਸੇਦਾਰਾਂ ਵਿੱਚ ਜਨਤਕ, ਚਾਹਵਾਨ ਪੱਖਾਂ, ਅਤੇ ਆਊਟਰੀਚ. ਵਿੱਚ ਵਿਸਤ੍ਰਿਤ ਜਾਣਕਾਰੀ ਦੇ ਨਾਲ ਜੁੜੇ ਬੇਸਿਨ ਸ਼ਾਮਿਲ ਹਨ। ਹਿੱਸੇਦਾਰ GSP ਦੇ ਸਫ਼ਲ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਹਿੱਸੇਦਾਰਾਂ ਕੋਲ ਮੁੱਖ ਪ੍ਰਾਪਤੀ ਨਿਰਣਿਆਂ ਤੋਂ ਪਹਿਲਾਂ ਟਿੱਪਣੀ ਕਰਨ ਅਤੇ GSP ਵਿੱਚ ਇਨਪੁਟ ਦੇਣ ਦੇ ਮੌਕੇ ਹੋਣਗੇ।
ਸਟਰ ਸਬਬੇਸਿਨ ਐਸਜੀਐਮਏ ਪ੍ਰਕਿਰਿਆ ਬਾਰੇ ਨਿਯਮਿਤ ਅਪਡੇਟ ਲੈਣ ਲਈ ਸਾਡੀ ਮੇਲਿੰਗ ਲਿਸਟ ‘ਤੇ ਸਾਇਨ ਅਪ ਕਰੋ।
ਅਸੀਂ ਕਿਸੇ ਨਾਲ ਵੀ ਕਦੇ ਤੁਹਾਡੀ ਜਾਣਕਾਰੀ ਸਾਂਝੀ ਨਹੀਂ ਕਰਾਂਗੇ।